ਸਰਦੂਲਗੜ੍ਹ (ਬਲਜੀਤ ਸਿੰਘ): ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਸਰਦੂਲਗੜ੍ਹ ਦੀ ਕੰਧ ਢਾਹ ਕੇ ਸਕੂਲ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਗਲੀ ’ਚ ਰਲਾਉਣ ਦਾ ਮਾਮਲਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਕੋਲ ਪਹੁੰਚ ਗਿਆ ਹੈ। ਸਕੂਲ ਦੀ ਮੁੱਖ ਅਧਿਆਪਕਾਂ ਰਿੱਤੂ ਬਾਲਾ ਵੱਲੋਂ ਐਤਵਾਰ ਸ਼ਾਮ ਨੂੰ ਬੇਸੱਕ ਇਕ ਲਿਖਤੀ ਸ਼ਿਕਾਇਤ ਪੁਲੀਸ ਥਾਣਾ ਸਰਦੂਲਗੜ੍ਹ ਅਤੇ ਐੱਸਡੀਐੱਮ ਸਰਦੂਲਗੜ੍ਹ ਨੂੰ ਦੇ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਫਿਰ ਵੀ ਗਲੀ ਵਾਸੀਆਂ ਵੱਲੋਂ ਰਾਤ ਨੂੰ ਗਲੀ ਪੱਕੀ ਕਰ ਦਿੱਤੀ ਗਈ। ਅੱਜ ਐੱਸਡੀਐੱਮ. ਸਰਦੂਲਗੜ੍ਹ ਸਰਬਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਕੰਧ ਨੂੰ ਨਵੇਂ ਸਿਰੇ ਤੋਂ ਕੱਢ ਕੇ ਰੋਕੀ ਗਈ ਜਗ੍ਹਾ ਨੂੰ ਸਕੂਲ ’ਚ ਮਿਲਾਉਣ ਦਾ ਹੁਕਮ ਦਿੰਦਿਆਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਥਾਣਾ ਮੁਖੀ ਸਰਦੂਲਗੜ੍ਹ ਅਜੈ ਕੁਮਾਰ ਪਰੋਚਾ ਨੇ ਕਿਹਾ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।