ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 27 ਜਨਵਰੀ
ਜੰਡਿਆਲਾ ਗੁਰੂ ’ਚ ਨਗਰ ਕੌਂਸਲ ਚੋਣਾਂ ਸਬੰਧੀ ਕਾਂਗਰਸ ਪਾਰਟੀ ਵੱਲੋਂ 15 ਵਾਰਡਾਂ ਵਿੱਚੋਂ 14 ਵਾਰਡਾਂ ਦੇ ਉਮੀਦਵਾਰ ਐਲਾਨੇ ਗਏ ਹਨ। ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਦੱਸਿਆ ਕਿ ਸੂਬੇ ਵਿੱਚ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਸ ਲਈ ਅੱਜ ਕਾਂਗਰਸ ਪਾਰਟੀ ਦੇ ਸਥਾਨਕ 15 ਵਾਰਡਾਂ ਵਿੱਚੋਂ 14 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਇੱਕ ਵਾਰਡ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕ ਨੇ ਦੱਸਿਆ ਪਾਰਟੀ ਹਾਈਕਮਾਨ ਵੱਲੋਂ ਵਾਰਡ ਨੰਬਰ 1 ਤੋਂ ਡਿਪਲ ਕੌਰ , 2 ਤੋਂ ਭੁਪਿੰਦਰ ਸਿੰਘ ਹੈਪੀ, 3 ਤੋਂ ਬਲਜਿੰਦਰ ਕੌਰ, 4 ਤੋਂ ਜਤਿੰਦਰ ਸਿੰਘ ਨਾਟੀ, 5 ਤੋਂ ਜੀਵਨ ਜੋਤੀ, 6 ਤੋਂ ਨਿਰਮਲ ਸਿੰਘ ਨਿੰਮਾ, 7 ਤੋਂ ਕੰਵਲਜੀਤ ਕੌਰ, 8 ਤੋਂ ਆਸ਼ੂ ਵਿਨਾਇਕ, 9 ਤੋਂ ਵੀਰ ਕੌਰ, 10 ਤੋਂ ਸੁਖਜਿੰਦਰ ਸਿੰਘ ਗੋਲਡੀ, 11 ਤੋ ਹਰਦੇਵ ਸਿੰਘ ਰਿੰਕੂ, 12 ਤੋਂ ਰਣਧੀਰ ਸਿੰਘ ਮਲਹੋਤਰਾ, 13 ਤੋਂ ਰਚਨਾ ਰਾਣੀ, 14 ਤੋਂ ਸੰਜੀਵ ਕੁਮਾਰ ਲਵਲੀ ਅਤੇ 15 ਵਾਰਡ ਲਈ ਉਮੀਦਵਾਰ ਦਾ ਵਿਚਾਰ ਕੀਤਾ ਜਾ ਰਿਹਾ ਹੈ ਤੇ ਅਗਲੀ ਸੂਚੀ ਵਿਚ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਾਂਗਰਸ ਦੀ ਸਰਕਾਰ ਦੌਰਾਨ ਸ਼ਹਿਰ ਦਾ ਚੌਮੁਖੀ ਵਿਕਾਸ ਅਤੇ ਬਿਨਾਂ ਭੇਦਭਾਵ ਦੇ ਵਿਕਾਸ ਹੋਇਆ ਹੈ।