ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅੱਜ ਆਪਣੇ ਬਰਤਾਵਨੀ ਹਮਰੁਤਬਾ ਡੌਮੀਨਿਕ ਰਾਬ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਪਿਛਲੇ ਮਹੀਨੇ ਹੋਈ ਆਪਸੀ ਗੱਲਬਾਤ ਵਿੱਚ ਉੱਠੇ ਮੁੱਦਿਆਂ ਦੀ ਪ੍ਰਗਤੀ ਬਾਰੇ ਚਰਚਾ ਕੀਤੀ ਗਈ। ਸ੍ਰੀ ਜੈਸ਼ੰਕਰ ਨੇ ਟਵੀਟ ਕੀਤਾ, ‘‘ਬਰਤਾਨਵੀ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨਾਲ ਚੰਗੀ ਗੱਲਬਾਤ। ਗਣਤੰਤਰ ਦਿਵਸ ਲਈ ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਵਾਸਤੇ ਧੰਨਵਾਦ। ਦਸੰਬਰ ਵਿੱਚ ਵਿਚਾਰੇ ਗਏ ਮੁੱਦਿਆਂ ਦੀ ਪ੍ਰਗਤੀ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਅੱਗੇ ਵੀ ਸੰਪਰਕ ਵਿਚ ਰਹਿਣ ਲਈ ਆਸਵੰਦ ਹਾਂ।’’ -ਪੀਟੀਆਈ