ਸੁਰੇਸ਼ ਐੱਸ. ਡੁੱਗਰ
ਜੰਮੂ, 30 ਜੂਨ
ਜੰਮੂ ਵਿਚ ਹਥਿਆਰਬੰਦ ਬਲਾਂ ਨੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਡਵੀਜ਼ਨ ਵਿਚ 3 ਵੱਖ-ਵੱਖ ਥਾਵਾਂ ‘ਤੇ ਸ਼ੱਕੀ ਡਰੋਨ ਦੇਖੇ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ਹਵਾਈ ਅੱਡੇ ’ਤੇ ਇਕ ਡਰੋਨ ਉਡਦਾ ਦੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਬੀਐੱਸਐੱਫ ਨੇ ਤੜਕੇ ਕਰੀਬ ਢਾਈ ਵਜੇ ਡਰੋਨ ਨੂੰ ਵੇਖਿਆ। ਬੀਐੱਸਐੱਫ ਨੇ ਵੀ ਕੁਝ ਗੋਲੀਆਂ ਵੀ ਡਰੋਨ ’ਤੇ ਦਾਗੀਆਂ ਪਰ ਉਹ ਹਨੇਰੇ ਵਿੱਚ ਗਾਇਬ ਹੋ ਗਿਆ। ਹਾਲੇ ਪੁਲੀਸ ਨੇ ਮਾਮਲਾ ਦਰਜ ਨਹੀਂ ਕੀਤਾ।