ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ , 15 ਅਕਤੂਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਹੋਏ ਗੈਂਗਰੇਪ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਾਲਮੀਕ ਮਜ਼ਹਬੀ ਸਿੱਖ ਮਹਾਂਸਭਾ ਨੇ ਐੱਸਡੀਐੱਮ ਨੂੰ ਮੰਗ ਪੱਤਰ ਦੇਣ ਪਿੱਛੋਂ ਯੂਪੀ ਸਰਕਾਰ ਦਾ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਐੱਸਡੀਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਸਾਹਮਣ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਲਮੀਕਿ ਮਜ਼ਹਬੀ ਸਿੱਖ ਮਹਾ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ ਤੇ ਹੋਰ ਆਗੂਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਜੋਗੀ ਦੇ ਰਾਜ ’ਚ ਦਲਿਤਾਂ ਦੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ। ਇਸ ਮੌਕੇ ਜਥੇਬੰਦੀ ਵੱਲੋਂ ਯੂਪੀ ਦੇ ਮੁੱਖ ਮੰਤਰੀ ਜੋਗੀ ਦਾ ਪੁਤਲਾ ਵੀ ਸਾੜਿਆ ਗਿਆ । ਇਸ ਮੌਕੇ ਮਨਪ੍ਰੀਤ ਸਿੰਘ ਭੱਟੀ, ਮਾਸਟਰ ਜਗਸੀਰ ਸਿੰਘ ਬੌਡੇ, ਚਮਕੌਰ ਸਿੰਘ ਪੱਤੋ, ਦਿਲਬਾਗ ਸਿੰਘ ਰਾਮਾ, ਪ੍ਰਧਾਨ ਰਕੇਸ਼, ਭਰਪੂਰ ਸਿੰਘ ਖੋਟੇ, ਨੇਕਾ ਮੈਬਰ ਪੱਤੋ ਹਾਜ਼ਰ ਸਨ।