ਨਵੀਂ ਦਿੱਲੀ, 28 ਜਨਵਰੀ
ਭ੍ਰਿਸ਼ਟਰਚਾਰ ਧਾਰਨਾ ਇੰਡੈਕਸ (ਸੀਪੀਆਈ) 2020 ਮੁਤਾਬਕ 180 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਛੇ ਸਥਾਨ ਹੇਠਾਂ ਖਿਸਕ ਕੇ 86ਵੇਂ ਸਥਾਨ ’ਤੇ ਪਹੁੰਚ ਗਿਆ ਹੈ। ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ (ਟੀਆਈ) ਦਾ ਸਾਲ 2020 ਦਾ ਸਬੰਧ ਭ੍ਰਿਸ਼ਟਾਚਾਰ ਪਾਰਦਰਸ਼ਤਾ ਇੰਡੈਕਸ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਇੰਡੈਕਸ ’ਚ ਭ੍ਰਿਸ਼ਟਾਚਾਰ ਮਾਪ ਲਈ 0 ਤੋਂ 100 ਨੰਬਰ ਤਕ ਦਾ ਪੈਮਾਨਾ ਵਰਤਿਆ ਜਾਂਦਾ ਹੈ। ਸਭ ਤੋਂ ਵੱਧ ਭ੍ਰਿਸ਼ਟਾਚਾਰ ਲਈ 0 ਅਤੇ ਸਭ ਤੋਂ ਵੱਧ ਪਾਰਦਰਸ਼ਤਾ ਲਈ 100 ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ 40 ਅੰਕਾਂ ਨਾਲ 180 ਦੇਸ਼ਾਂ ਵਿੱਚੋਂ 86ਵੇਂ ਸਥਾਨ ਰਿਹਾ ਹੈ। ਇੰਡੈਕਸ ਵੱਲੋਂ ਦੱਸਿਆ ਗਿਆ, ‘ਸਾਲ 2019 ’ਚ 180 ਦੇਸ਼ਾਂ ਵਿੱਚੋਂ ਭਾਰਤ ਦਾ 80ਵਾਂ ਸਥਾਨ ਸੀ। ਭਾਰਤ ਦਾ ਸੀਪੀਆਈ ਸਕੋਰ ਹਾਲੇ ਵੀ ਘੱਟ ਹੈ।’ ਦੂਜੇ ਪਾਸੇ ਇਸ ਵਰ੍ਹੇ ਨਿਊਜ਼ੀਲੈਂਡ ਅਤੇ ਡੈਨਮਾਰਕ 88 ਸਕੋਰ ਨਾਲ ਪਹਿਲੇ ਸਥਾਨ ’ਤੇ ਰਹੇ ਹਨ। ਸੋਮਾਲੀਆ ਅਤੇ ਦੱਖਣੀ ਸੂਡਾਨ 12 ਸਕੋਰ ਨਾਲ 179ਵੇਂ ਸਥਾਨ ’ਤੇ ਰਹੇ ਹਨ। -ਏਜੰਸੀ