ਮਾਸਕੋ: ਬਿਨਾਂ ਮਨੁੱਖ ਤੋਂ ਅੱਜ ਇਕ ਰੂਸੀ ਕਾਰਗੋ ਜਹਾਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਹੈ। ‘ਪ੍ਰੋਗਰੈੱਸ ਐੱਮਐੱਸ-17’ ਕਜ਼ਾਖ਼ਸਤਾਨ ਦੇ ਬਾਇਕੋਨੂਰ ਪੁਲਾੜ ਕੰਪਲੈਕਸ ਤੋਂ ਸੋਯੂਜ਼ ਰਾਕੇਟ ਨਾਲ ਮੰਗਲਵਾਰ ਸਵੇਰੇ ਉਡਿਆ ਹੈ। ਇਹ ਦੋ ਦਿਨਾਂ ਵਿਚ ਸਟੇਸ਼ਨ ਦੇ ਨਾਲ ਜੁੜ ਜਾਵੇਗਾ। ਇਸ ਵਿਚ ਖਾਣਾ, ਤੇਲ, ਉਪਕਰਨ ਤੇ ਹੋਰ ਸਪਲਾਈ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਰਹਿ ਰਹੇ ਸੱਤ ਪੁਲਾੜ ਯਾਤਰੀਆਂ ਲਈ ਭੇਜੀ ਗਈ ਹੈ। ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਇਸ ਵੇਲੇ ਨਾਸਾ, ਰੂਸ, ਜਪਾਨ ਤੇ ਯੂਰੋਪੀਅਨ ਪੁਲਾੜ ਏਜੰਸੀ ਦੇ ਵਿਗਿਆਨੀ ਰਹਿ ਰਹੇ ਹਨ। -ਏਪੀ