ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੁਲਾਈ
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਯੂਕੇ ਵਿੱਚ ਰਹਿਣ ਵਾਲੀ 56 ਸਾਲਾ ਔਰਤ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ ਸਥਿਤ ਨਿੱਜੀ ਹੋਟਲ ’ਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ 12 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਦੋਸ਼ੀ ਦੀ ਪਛਾਣ ਫਰਹਾਨੁਜ਼ ਜਾਮਾ ਵਾਸੀ ਬਿਜਨੌਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਸਵਾਤੀ ਸਹਿਗਲ ਦੀ ਅਦਾਲਤ ਨੇ ਸੁਣਾਇਆ ਹੈ। ਇਹ ਕੇਸ ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਦਸੰਬਰ 2018 ਵਿੱਚ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਈਟੀ ਪਾਰਕ ਦੇ ਨਿੱਜੀ ਹੋਟਲ ਵਿੱਚ ਬੈਠੀ ਸੀ। ਇਸੇ ਦੌਰਾਨ ਦੋਸ਼ੀ ਨੇ ਉਸ ਨੂੰ ਮਸਾਜ ਦੇਣ ਦੇ ਨਾਂ ’ਤੇ ਜਬਰਜਨਾਹ ਕੀਤਾ।