ਪਾਇਲ: ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਾਲਮਾਜਰਾ ਦਾ ਸੀਬੀਐੱਸਈ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਹਰਪ੍ਰੀਤ ਸਿੰਘ ਦੱਸਿਆ ਕਿ ਅਨਮੋਲਪ੍ਰੀਤ ਸਿੰਘ ਨੇ 90 ਫ਼ੀਸਦੀ, ਰਣਜੋਤ ਕੌਰ ਨੇ 86 ਫ਼ੀਸਦੀ ਅਤੇ ਗੁਰਲੀਨ ਕੌਰ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਕਮੇਟੀ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪੂਰਬਾ ਅਤੇ ਵਧੀਕ ਸਕੱਤਰ ਹਰਦਿਆਲ ਸਿੰਘ ਮਾਨੂੰਪੁਰ ਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਅਧਿਆਪਕ ਜਗਦੀਪ ਸਿੰਘ ਲਬਿੜਾ ਨੇ ਦਿੱਤੀ ਹੈ। -ਪੱਤਰ ਪ੍ਰੇਰਕ