ਨਵੀਂ ਦਿੱਲੀ, 28 ਫਰਵਰੀ:
ਦੁਬਈ ਵਿੱਚ ਫਾਜਾ ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿੱਚ ਭਾਰਤ ਦੇ ਪੈਰਾ ਤੀਰਅੰਦਾਜ਼ਾਂ ਨੇ ਇੱਕ ਵਿਅਕਤੀਗਤ ਤੇ ਇੱਕ ਜੋੜੀ ਦੇ ਰੂਪ ਵਿੱਚ ਅੱਜ ਦੋ ਸੋਨ ਤਗ਼ਮੇ ਜਿੱਤੇ। ਭਾਰਤੀ ਤੀਰਅੰਦਾਜ਼ਾਂ ਨੇ ਅੱਜ ਕੁੱਲ ਪੰਜ ਤਗ਼ਮੇ ਜਿੱਤੇ। ਭਾਰਤੀ ਪੈਰਾ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਦੁਬਈ ਵਿੱਚ ਫਾਜਾ ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਜਦੋਂਕਿ ਹਰਵਿੰਦਰ ਸਿੰਘ ਅਤੇ ਪੂਜਾ ਦੀ ਜੋੜੀ ਨੇ ਮਿਸ਼ਰਤ ਟੀਮ ਵਿੱਚ ਸੋਨੇ ਦੇ ਤਗ਼ਮੇ ਜਿੱਤੇ। ਰਾਕੇਸ਼ ਨੇ ਫਾਈਨਲ ਵਿੱਚ ਆਪਣੇ ਹੀ ਦੇਸ਼ ਦੇ ਸ਼ਿਆਮ ਸੁੰਦਰ ਨੂੰ 143-135 ਅੰਕਾਂ ਨਾਲ ਹਰਾਇਆ, ਜਦੋਂ ਕਿ ਸੈਮੀਫਾਈਨਲ ਵਿੱਚ ਉਸ ਨੇ ਤੁਰਕੀ ਦੇ ਅਗਿਆਨ ਨੂੰ 143-138 ਅੰਕਾਂ ਨਾਲ ਹਰਾਇਆ ਸੀ। ਹਰਵਿੰਦਰ ਅਤੇ ਪੂਜਾ ਨੇ ਫਾਈਨਲ ਵਿੱਚ ਤੁਰਕੀ ਦੀ ਵਿਸ਼ਵ ਦੀ ਨੰਬਰ ਇੱਕ ਜੋੜੀ ਨੂੰ ਹਰਾਇਆ। ਸ਼ਿਆਮ ਸੁੰਦਰ ਅਤੇ ਜਯੋਤੀ ਬਾਲਿਆਨ ਨੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਨ੍ਹਾਂ ਦੋਵਾਂ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤੇ। ਟੂਰਨਾਮੈਂਟ ਵਿੱਚ 11 ਦੇਸ਼ਾਂ ਦੇ 70 ਤੀਰਅੰਦਾਜ਼ ਹਿੱਸਾ ਲੈ ਰਹੇ ਹਨ। -ਪੀਟੀਆਈ