ਨਵੀਂ ਦਿੱਲੀ, 19 ਅਕਤੂਬਰ
ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਦੇ ਇਕ ਫੌਜੀ ਨੂੰ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ਵਿੱਚ ਸੋਮਵਾਰ ਨੂੰ ਭਾਰਤੀ ਫੌਜ ਨੇ ਉਦੋਂ ਕਾਬੂ ਕਰ ਲਿਆ ਜਦੋਂ ਉਹ ਐਲਏਸੀ ’ਤੇ ਭਟਕ ਕੇ ਭਾਰਤੀ ਖੇਤਰ ਵਿੱਚ ਆ ਗਿਆ। ਭਾਰਤੀ ਫੌਜ ਨੇ ਦੱਸਿਆ ਕਿ ਚੀਨੀ ਫੌਜੀ ਦੀ ਪਛਾਣ ਕਾਰਪੋਰਲ ਵਾਂਗ ਯਾ ਲਾਂਗ ਵਜੋਂ ਹੋਈ ਹੈ। ਉਸ ਨੂੰ ਆਕਸੀਜ਼ਨ, ਖਾਣਾ ਅਤੇ ਗਰਮ ਕੱਪੜਿਆਂ ਸਣੇ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ।-ਏਜੰਸੀ