ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੂਨ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਤਾਜਪੁਰ ਰੋਡ ਸਥਿਤ ਇੱਕ ਦੁਕਾਨਦਾਰ ਨੂੰ ਨਕਲੀ ਟਾਟਾ ਨਮਕ ਅਤੇ ਹਾਰਪਿਕ ਵੇਚਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਭਗਤ ਸਿੰਘ ਕਲੋਨੀ ਮੁਹਾਲੀ ਵਾਸੀ ਫੂਲ ਚੰਦ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਵਰੁਨ ਕੁਮਾਰ ਮਾਲਕ ਵਰੁਣ ਟਰੇਡਿੰਗ ਕੰਪਨੀ ਤਾਜਪੁਰ ਆਪਣੀ ਦੁਕਾਨ ’ਤੇ ਜਾਅਲੀ ਟਾਟਾ ਨਮਕ ਅਤੇ ਹਾਰਪਿਕ ਦੀ ਵਿਕਰੀ ਕਰਕੇ ਉਨ੍ਹਾਂ ਦੀ ਫਰਮ ਦਾ ਆਰਥਿਕ ਨੁਕਸਾਨ ਕਰ ਰਿਹਾ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਨਕਲੀ ਟਾਟਾ ਨਮਕ ਦੇ 15 ਪੈਕੇਟ, ਨਕਲੀ ਹਾਰਪਿਕ ਦੀਆਂ 64 ਬੋਤਲਾਂ ਤੋਂ ਇਲਾਵਾ ਕੋਲਿਨ ਦੀਆਂ 6 ਬੋਤਲਾਂ ਵੀ ਬਰਾਮਦ ਕੀਤੀਆਂ ਹਨ।