ਲੁਧਿਆਣਾ: ਥਾਣਾ ਹੈਬੋਵਾਲ ਦੀ ਪੁਲੀਸ ਨੇ ਦੋ ਜਣਿਆਂ ਨੂੰ ਚੋਰੀ ਕੀਤੀਆਂ ਬੈਟਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਲਖਵਿੰਦਰ ਮਸੀਹ ਨੇ ਦੱਸਿਆ ਹੈ ਕਿ ਚੂਹੜਪੁਰ ਰੋਡ ਹੈਬੋਵਾਲ ਵਾਸੀ ਰਾਜਾ ਸ਼ੰਕਰ ਨੇ ਆਪਣਾ ਆਟੋ ਰਿਕਸ਼ਾ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਸਵੇਰੇ ਉਹ ਉੱਠਿਆ ਤਾਂ ਦੋ ਜਣੇ ਉਸ ਦੇ ਆਟੋ ਦੀ ਬੈਟਰੀ ਖੋਲ੍ਹ ਕੇ ਮੋਟਰਸਾਈਕਲ ਤੇ ਜਾ ਰਹੇ ਸਨ। ਪੁਲੀਸ ਨੇ ਤਫਤੀਸ਼ ਦੌਰਾਨ ਬਾਰਨਹਾੜਾ ਵਾਸੀ ਨਰਿੰਦਰ ਸਿੰਘ ਅਤੇ ਤਲਵਾੜਾ ਵਾਸੀ ਸੰਦੀਪ ਸਿੰਘ ਨੂੰ ਕਾਬੂ ਕਰਕੇ ਚੋਰੀ ਕੀਤੀਆਂ ਦੋ ਬੈਟਰੀਆਂ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ