ਨਵੀਂ ਦਿੱਲੀ, 1 ਮਾਰਚ
ਪੁਣੇ ਪੁਲੀਸ ਵੱਲੋਂ ਭੀਮਾ ਕੋਰੇਗਾਓਂ ਵਿੱਚ ਕਥਿਤ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੌਤਮ ਨਵਲੱਖਾ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ, ਜਿਸ ’ਤੇ 3 ਮਾਰਚ ਨੂੰ ਸੁਣਵਾਈ ਹੋਵੇਗੀ। ਉਧਰ, ਇਸ ਤੋਂ ਪਹਿਲਾਂ ਭਾਰਤੀ ਕਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਸੀ ਕਿ ਮੁਲਕ ਵਿੱਚ ਅਣ ਐਲਾਨੀ ਐਮਰਜੰਸੀ ਦੇ ਹਾਲਾਤ ਬਣ ਚੁੱਕੇ ਹਨ। ਇਨ੍ਹਾਂ ਸੰਗਠਨਾਂ ਨੇ ਗ੍ਰਿਫ਼ਤਾਰ ਆਗੂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। – ਏਜੰਸੀ