ਖਰੜ: ਖਰੜ ਦੀ ਗਰੀਨ ਵੈਲੀ ਦੀ ਰਹਿਣ ਵਾਲੀ ਰਮਨਦੀਪ ਕੌਰ ਜੋ ਆਪਣੇ ਘਰ ਦੇ ਬਾਹਰ ਖੜੀ ਸੀ, ਦਾ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਿਆ। ਪੁਲੀਸ ਅਨੁਸਾਰ ਰਮਨਪ੍ਰੀਤ ਕੌਰ ਆਪਣੇ ਦਫ਼ਤਰ ਤੋਂ ਡਿਊਟੀ ਕਰਕੇ ਦੁਪਹਿਰੇ ਆਪਣੇ ਘਰ ਪਹੁੰਚੀ ਸੀ। ਉਹ ਆਪਣੀ ਐਕਟਿਵਾ ਖੜ੍ਹੀ ਕਰਨ ਮਗਰੋਂ ਕਿਸੇ ਨਾਲ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਜਿਸ ਨੇ ਮੂੰਹ ਢਕਿਆ ਹੋਇਆ ਸੀ, ਨੇ ਉਸ ਦਾ ਪਰਸ ਝਪਟ ਲਿਆ। ਉਸ ਨੇ ਦੱਸਿਆਂ ਕਿ ਪਰਸ ਵਿੱਚ ਨਕਦੀ ਸਹਿਤ ਹੋਰ ਦਸਤਾਵੇਜ਼ ਅਤੇ ਵੱਖ-ਵੱਖ ਬੈਂਕਾਂ ਦੇ ਏਟੀਐੱਮ ਕਾਰਡ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ