ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 1 ਅਪਰੈਲ
ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਮੰਦਰ ਵਿਖੇ ਚੀਫ ਆਫ਼ ਸਟਾਫ ਵੈਸਟਰਨ ਕਮਾਂਡ ਦਾ ਚਾਰਜ ਸੰਭਾਲ ਲਿਆ। ਉਨ੍ਹਾਂ ਲੈਫਟੀਨੈਂਟ ਜਨਰਲ ਯੋਗੇਂਦਰ ਡਿਮਰੀ ਦੀ ਥਾਂ ਅਹੁਦਾ ਸੰਭਾਲਿਆ ਹੈ, ਡਿਮਰੀ ਜਨਰਲ ਕਮਾਂਡਰ-ਇਨ-ਚੀਫ਼ ਕੇਂਦਰੀ ਕਮਾਂਡ ਬਣ ਗਏ ਹਨ।ਚੰਡੀਮੰਦਰ ਵਿਖੇ ਪਹੁੰਚਣ ’ਤੇ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਅਤੇ ਥਾਈਲੈਂਡ ਦੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਮਨਜਿੰਦਰ ਨੂੰ ਦਸੰਬਰ 1986 ਵਿਚ 19 ਮਦਰਾਸ ਵਿਚ ਕਮਿਸ਼ਨਡ ਲਿਆ।।