ਨਿਊਯਾਰਕ, 19 ਅਕਤੂਬਰ
ਭਾਰਤੀ-ਅਮਰੀਕੀਆਂ ਨੇ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਊਮੀਦਵਾਰ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੇ ਪੱਖ ’ਚ ਕੈਲੀਫੋਰਨੀਆ ’ਚ ਰੈਲੀ ਕੀਤੀ। ‘ਗੈਟ ਆਊਟ ਦਿ ਵੋਟ’ ਰੈਲੀ ਦਾ ਪ੍ਰਬੰਧ ਊੱਦਮੀ ਜੋੜੇ ਅਜੈ ਅਤੇ ਵਿਨੀਤਾ ਭੁਟੋਰੀਆ ਨੇ ਕੀਤਾ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਹੋਟਲ ਮਾਲਿਕ ਅਸ਼ੋਕ ਭੱਟ ਨੇ ਕਿਹਾ ਕਿ ਭਾਰਤੀ-ਅਮਰੀਕੀਆਂ ਅਤੇ ਅਗਲੀ ਪੀੜ੍ਹੀ ਦੇ ਭਵਿੱਖ ਲਈ ਬਾਇਡਨ ਅਤੇ ਹੈਰਿਸ ਦੀ ਜਿੱਤ ਜ਼ਰੂਰੀ ਹੈ। ਊਨ੍ਹਾਂ ਕਿਹਾ ਕਿ ਹੈਰਿਸ ਦੀ ਜਿੱਤ ਨਾਲ ਅਮਰੀਕਾ ’ਚ ਇਤਿਹਾਸ ਬਣ ਜਾਵੇਗਾ ਕਿਊਂਕਿ ਊਹ ਊਪ ਰਾਸ਼ਟਰਪਤੀ ਦੇ ਅਹੁਦੇ ’ਤੇ ਬੈਠਣ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ। ਭੁਟੋਰੀਆ ਨੇ ਕਿਹਾ ਕਿ ਇਹ ਸਭ ਤੋਂ ਅਹਿਮ ਚੋਣ ਹੈ ਅਤੇ ਮੁਲਕ ਨੂੰ ਚਾਰ ਸੰਕਟਾਂ ਜਨ ਸਿਹਤ, ਆਰਥਿਕ, ਫਿਰਕੂ ਅਨਿਆਂ ਅਤੇ ਵਾਤਾਵਰਨ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਹੋਰ ਕਾਰੋਬਾਰੀ ਯੋਗੀ ਚੁੱਘ ਨੇ ਕਿਹਾ ਕਿ ਦੱਖਣ ਏਸ਼ਿਆਈ ਭਾਈਚਾਰੇ ਨੂੰ ਬਾਇਡਨ-ਹੈਰਿਸ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੇਪਾਲੀ-ਅਮਰੀਕਨ ਪ੍ਰਕਾਸ਼ ਥਾਪਾ ਨੇ ਕਿਹਾ ਕਿ ਮੁਲਕ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਮਨੁੱਖਤਾ ਬਾਰੇ ਵਧੇਰੇ ਸੋਚੇ ਅਤੇ ਵੰਡੀਆਂ ਨਾ ਪਾਵੇ। ਇਕ ਹੋਰ ਆਗੂ ਮਹੇਸ਼ ਨਿਹਲਾਨੀ ਨੇ ‘ਅਬਕੀ ਬਾਰ ਬਾਇਡਨ ਸਰਕਾਰ’ ਦਾ ਨਾਅਰਾ ਦਿੱਤਾ -ਪੀਟੀਆਈ
ਕਰੋਨਾ ਬਾਰੇ ਲਗਾਤਾਰ ਝੂਠ ਬੋਲ ਰਹੇ ਨੇ ਟਰੰਪ: ਬਾਇਡਨ
ਵਾਸ਼ਿੰਗਟਨ: ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਊਮੀਦਵਾਰ ਜੋਅ ਬਾਇਡਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੁਲਕ ’ਚ ਕੋਵਿਡ-19 ਮਹਾਮਾਰੀ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ। ਬਾਇਡਨ ਨੇ ਨੌਰਥ ਕੈਰੋਲੀਨਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਕਿ ਊਨ੍ਹਾਂ ਦੀ ਸਰਕਾਰ ਨੇ ਕਰੋਨਾ ਦਾ ਲੱਕ ਤੋੜ ਦਿੱਤਾ ਹੈ। ਸਾਬਕਾ ਊਪ ਰਾਸ਼ਟਰਪਤੀ ਨੇ ਕਿਹਾ ਕਿ ਕਰੋਨਾ ਕਾਰਨ ਮੁਲਕ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਜਦਕਿ ਟਰੰਪ ਇਸ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ। ਟਰੰਪ ਨੇ ਵਿਸਕੌਨਸਿਨ ਦੀ ਰੈਲੀ ’ਚ ਕਿਹਾ ਸੀ ਕਿ ਥੋੜ੍ਹੀ ਸਿਆਸਤ ਛੱਡ ਦੇਈਏ ਤਾਂ ਵੈਕਸੀਨ ਛੇਤੀ ਆ ਰਹੀ ਹੈ ਜੋ ਕਰੋਨਾ ਨੂੰ ਮਾਤ ਦੇਵੇਗੀ। -ਆਈਏਐਨਐਸ