ਪੱਤਰ ਪ੍ਰੇਰਕ
ਦੋਰਾਹਾ, 27 ਮਈ
ਬੀਡੀਪੀਓ ਰਾਮਪਾਲ ਸਿੰਘ ਵੱਲੋਂ ਅੱਜ ਇੱਥੇ ਬਲਾਕ ਦਫ਼ਤਰ ਵਿੱਚ ਸਦਭਾਵਨਾ ਮੀਟਿੰਗ ਕੀਤੀ ਗਈ, ਜਿਸ ਵਿਚ ਬਲਾਕ ਦੋਰਾਹਾ ਸਮੂਹ ਫੀਲਡ ਅਤੇ ਦਫ਼ਤਰੀ ਸਟਾਫ਼ ਨੇ ਬਲਾਕ ਦੋਰਾਹਾ ਨੂੰ ਪੰਜਾਬ ਵਿਚੋਂ ਪਹਿਲੀ ਕਤਾਰ ਵਿਚ ਸ਼ਾਮਲ ਕਰਨ ਲਈ ਸਾਰੇ ਸਟਾਫ਼ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੀਟਿੰਗ ਦੌਰਾਨ ਮਨਰੇਗਾ ਤੋਂ ਹਰਵਿੰਦਰਜੀਤ ਸਿੰਘ ਨੂੰ ਬਲਾਕ ਪ੍ਰਧਾਨ ਦੋਰਾਹਾ ਅਤੇ ਪੰਚਾਇਤ ਸਕੱਤਰਾਂ ਵਿਚੋਂ ਨਿਤਿਨ ਮਹੰਤ ਨੂੰ ਬਲਾਕ ਪ੍ਰਧਾਨ ਬਣਿਆ ਗਿਆ। ਉਨ੍ਹਾਂ ਕਿਹਾ ਕਿ ਬਲਾਕ ਦੋਰਾਹਾ ਨੂੰ ਅੱਵਲ ਨੰਬਰ ਦਾ ਬਲਾਕ ਬਣਾਉਣ ਲਈ 62 ਪਿੰਡਾਂ ਵਿੱਚ ਜੁਲਾਈ ਮਹੀਨੇ 62 ਹਜ਼ਾਰ ਬੂਟੇ ਲਾਏ ਜਾਣਗੇ ਤਾਂ ਜੋ ਬਲਾਕ ਦੋਰਾਹਾ ਨੂੰ ਹਰਿਆ ਭਰਿਆ ਬਣਾਇਆ ਜਾਵੇ। ਬੂਟਿਆਂ ਦੀ ਸਾਂਭ ਸੰਭਾਲ ਲਈ 10-10 ਵਣ ਮਿੱਤਰ ਰੱਖੇ ਜਾਣਗੇ ਤਾਂ ਜੋ ਹਰ ਪਿੰਡ ਵਿਚ ਵਿਅਕਤੀਆਂ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਲਾਕ ਵਿੱਚ ਛੇ ਪਿੰਡਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਸਰੋਵਰਾਂ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ।
ਮੀਟਿੰਗ ਵਿਚ ਐਸਈਪੀਓ ਅਮਿਤਪਾਲ ਸਿੰਘ ਟਿਵਾਣਾ, ਸੁਰਜੀਤ ਸਿੰਘ ਗਿੱਲ, ਕਮਲੇਸ਼ ਰਾਣੀ, ਪਵਨਦੀਪ ਸਿੰਘ, ਗੁਰਇਕਬਾਲ ਸਿੰਘ, ਈਸ਼ਵਰਪਾਲ ਸਿੰਘ, ਮਨਦੀਪ ਸਿੰਘ, ਗਗਨਦੀਪ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਦਰਵਾਰਾ ਸਿੰਘ, ਦੀਪਕ ਭਾਟੀਆ, ਮੁਕੇਸ਼ ਕੁਮਾਰ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਰਮਨਦੀਪ ਕੌਰ, ਗੁਰਪ੍ਰੀਤ ਸਿੰਘ, ਸਨਦੀਪ ਕੌਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।