ਨਵੀਂ ਦਿੱਲੀ, 2 ਅਪਰੈਲ
ਚੋਣ ਕਮਿਸ਼ਨ ਨੇ ਅਸਮ ਦੇ ਰਤਬਾੜੀ ਵਿਧਾਨ ਸਭਾ ਹਲਕੇ ਦੇ ਇਕ ਪੋਲਿੰਗ ਬੂਥ ’ਤੇ ਮੁੜ ਵੋਟਿੰਗ ਕਰਵਾਉਣ ਦਾ ਹੁਕਮ ਦਿੱਤਾ ਹੈ। ਇਥੇ ਮਤਦਾਨ ਬਾਅਦ ਜਿਸ ਵਾਹਨ ਵਿੱਚ ਚੋਣ ਅਧਿਕਾਰੀ ਈਵੀਐੱਮ ਲਿਜਾ ਰਹੇ ਸਨ, ਉਹ ਕਥਿਤ ਤੌਰ ’ਤੇ ਭਾਜਪਾ ਦੇ ਉਮੀਦਵਾਰ ਦਾ ਸੀ। ਚੋਣ ਕਮਿਸ਼ਨ ਨੇ ਚੋਣ ਅਧਿਕਾਰੀ ਤੇ ਤਿੰਨ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।