ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 28 ਅਪਰੈਲ
ਇੱਥੇ ਆਈ ਹਨੇਰੀ ਦੌਰਾਨ ਗੁੱਜਰਾਂ ਦੀਆਂ ਸੱਤ ਝੁੱਗੀਆਂ ਸੜ ਗਈਆਂ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਇਹ ਅੱਗ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਲੱਗੀ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਇਹ ਗੁੱਜਰ ਕਰੀਬ ਦਸ ਬਾਰਾਂ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਸਨ ਅਤੇ ਮੱਝਾਂ ਤੇ ਮੁਰਗੀਆਂ ਆਦਿ ਰੱਖ ਕੇ ਆਪਣੇ ਪਰਿਵਾਰ ਪਾਲ ਰਹੇ ਸਨ। ਜਿਹੜੇ ਵਿਅਕਤੀਆਂ ਦਾ ਮਾਲੀ ਨੁਕਸਾਨ ਹੋਇਆ ਹੈ ਉਨ੍ਹਾਂ ਵਿੱਚ ਗੁਲਾਮ ਹਸਨ, ਨੂਰ ਮੁਹੰਮਦ, ਇਸਮਾਇਲ, ਸੂਫੀ ਮੁਹੰਮਦ, ਇਜਰਾਈਲ, ਰਸੀਲ ਤੇ ਪਰਵਾਸੀ ਮਜ਼ਦੂਰ ਧਰਮਰਾਜ ਦੇ ਨਾਂ ਦੱਸੇ ਗਏ। ਇਸ ਦੌਰਾਨ ਝੁੱਗੀਆਂ ਤੋਂ ਇਲਾਵਾ, ਤਿੰਨ ਮੋਟਰਸਾਈਕਲ ਅਤੇ ਚਾਲੀ ਪੰਜਾਹ ਮੁਰਗੇ-ਮੁਰਗੀਆਂ ਝੁਲਸ ਗਏ। ਇਸੇ ਦੌਰਾਨ ਇੱਕ ਘੋੜੀ ਤੇ ਮੱਝ ਵੀ ਝੁਲਸ ਗਈ। ਪਿੰਡ ਵਾਸੀਆਂ ਅਤੇ ਇੱਕ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾ ਲਿਆ ਸੀ।