ਨਵੀਂ ਦਿੱਲੀ, 6 ਜੁਲਾਈ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਅੱਜ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਦੀ ਪ੍ਰੀਖਿਆ 20 ਤੋਂ 25 ਜੁਲਾਈ ਦਰਮਿਆਨ ਤੇ ਚੌਥੇ ਪੜਾਅ ਦੀ ਪ੍ਰੀਖਿਆ 27 ਜੁਲਾਈ ਤੋਂ 2 ਅਗਸਤ ਦਰਮਿਆਨ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਕਿਸੇ ਕਾਰਨ ਇਸ ਪ੍ਰੀਖਿਆ ਲਈ ਅਪਲਾਈ ਕਰਨ ਤੋਂ ਰਹਿ ਗਏ ਸਨ ਉਨ੍ਹਾਂ ਨੂੰ 6 ਤੋਂ 8 ਜੁਲਾਈ ਤਕ ਦਰਖਾਸਤ ਕਰਨ ਦਾ ਆਖਰੀ ਮੌਕਾ ਵੀ ਮਿਲੇਗਾ।