ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਓਕੇ) ਦੇ ਅਬਦੁੱਲ ਕਯੂਮ ਨਿਆਜ਼ੀ ਨੂੰ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਨਿਆਜ਼ੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸਲਾਹ-ਮਸ਼ਵਰੇ ਮਗਰੋਂ ਨਿਯੁਕਤ ਕੀਤਾ ਗਿਆ ਹੈ। ਸਰਕਾਰੀ ਰਿਪੋਰਟਾਂ ਮੁਤਾਬਕ ਪੀਓਕੇ ਦੇ ਨਵ-ਨਿਯੁਕਤ 53 ਮੈਂਬਰੀ ਸਦਨ ’ਚ ਨਿਆਜ਼ੀ ਨੂੰ 33 ਵੋਟਾਂ ਮਿਲੀਆਂ ਹਨ। ਜਦੋਂਕਿ ਵਿਰੋਧੀ ਦਲਾਂ ਦੇ ਸਾਂਝੇ ਉਮੀਦਵਾਰ ਨੂੰ 15 ਵੋਟਾਂ ਮਿਲੀਆਂ। ਨਿਆਜ਼ੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਰਾਜਾ ਫਾਰੂਕ ਹੈਦਰ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਜੁਲਾਈ ਨੂੰ ਸਮਾਪਤ ਹੋ ਗਿਆ ਹੈ। ਨਿਆਜ਼ੀ ਨੇ ਹਾਲ ’ਚ ਹੀ ਅੱਬਾਸਪੁਰ-ਪੁਣਛ ਇਲਾਕੇ ਤੋਂ ਚੋਣ ਜਿੱਤੀ ਹੈ। ਚੋਣਾਂ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਨੂੰ 53 ਮੈਂਬਰੀ ਸਦਨ ’ਚ 32 ਸੀਟਾਂ ਮਿਲੀਆਂ ਹਨ। -ਪੀਟੀਆਈ