ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਪਰੈਲ
ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾ. ਜੋਗਿੰਦਰ ਦਿਆਲ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 30 ਅਪਰੈਲ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਕੁੱਲਗ੍ਰਾਮ ਨੇੜੇ ਨੰਗਲ ਡੈਮ ਵਿਖੇ ਕੀਤਾ ਜਾਵੇਗਾ। ਉਹ ਪਾਰਟੀ ਦੇ ਲਗਾਤਾਰ ਤਿੰਨ ਵਾਰ 1995 ਤੋਂ 2007 ਤੱਕ ਸੂਬਾਈ ਸਕੱਤਰ ਰਹੇ। ਡਾ. ਦਿਆਲ ਅੱਖਾਂ ਦੇ ਮਾਹਿਰ ਅਤੇ ਡੀਓਐੱਮਐੱਸ ਸਨ।