ਨਵੀਂ ਦਿੱਲੀ, 29 ਅਪਰੈਲ
ਵਿਕਟਕੀਪਰ ਕਵਿੰਟਨ ਡਿਕਾਕ ਦੇ ਨਾਬਾਦ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ ਆਈਪੀਐਲ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ ਜਿਸ ਵਿਚ ਸੰਜੂ ਸੈਮਸਨ ਦੀਆਂ 42, ਜੋਸ ਬਟਲਰ ਦੀਆਂ 41 ਤੇ ਸ਼ਿਵਮ ਦੂਬੇ ਦੀਆਂ 35 ਦੌੜਾਂ ਸ਼ਾਮਲ ਹਨ। ਇਸ ਦੇ ਜਵਾਬ ਵਿਚ ਮੁੰਬਈ ਨੇ 9 ਗੇਂਦਾਂ ਰਹਿੰਦਿਆਂ ਹੀ ਜੇਤੂ ਟੀਚਾ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ ਜਿਸ ਵਿਚ ਡਿਕਾਕ ਦੀਆਂ 70 ਦੌੜਾਂ ਸ਼ਾਮਲ ਹਨ। ਕੁਨਾਲ ਪੰਡਿਆ ਨੇ 34 ਦੌੜਾਂ ਬਣਾਈਆਂ ਤੇ ਇਨ੍ਹਾਂ ਦੋਵਾਂ ਨੇ ਮਿਲ ਕੇ ਤੀਜੇ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ।-ਪੀਟੀਆਈ