ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਨਵੰਬਰ
ਪੰਜਾਬੀ ਦੇ ਗੀਤਕਾਰ ਮੀਤ ਸਕਰੌਦੀ ਦੇ ਗੀਤਾਂ ਦੀ ਪੁਸਤਕ ‘ਸੁਰਮੇ ਦੀ ਧਾਰੀ’ ਅਤੇ ਉਨ੍ਹਾਂ ਦਾ ਲਿਖਿਆ ਤੇ ਗਾਇਕ ਗੁਰਮਿੰਦਰ ਢਿੱਲੋਂ ਦਾ ਗਾਇਆ ਗੀਤ ‘ਕੰਨ ਪਾੜ ਮੁੰਦਰਾਂ’ ਦਾ ਪੋਸਟਰ ਲੋਕ ਅਰਪਣ ਕੀਤਾ। ਇਸ ਮੌਕੇ ਸਮਾਜ ਸੇਵੀ ਹਰਬਖਸ਼ ਸਿੰਘ ਗਰੇਵਾਲ ਨੇ ਕਿਹਾ ਕਿ ਮਲਕੀਅਤ ਸਿੰਘ ਗਰੇਵਾਲ ਉਰਫ ਮੀਤ ਸਕਰੌਦੀ ਕਿੱਤੇ ਵਜੋਂ ਪੰਜਾਬ ਪੁਲੀਸ ਦਾ ਸਾਬਕਾ ਇੰਸਪੈਕਟਰ ਸੀ ਪਰ ਇਸ ਦੇ ਗੀਤਾਂ ਨੂੰ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਗਾਇਆ ਹੈ। ਅੱਜ ਉਸਦੇ ਗੀਤਾਂ ਦੀ ਪੁਸਤਕ ਛਾਪ ਕੇ ਉਹ ਸਾਹਿਤ ਦੇ ਵਿੱਚ ਸ਼ਾਮਲ ਹੋ ਗਿਆ ਹੈ।