ਪੱਤਰ ਪ੍ਰੇਰਕ
ਦਸੂਹਾ, 29 ਜੂਨ
ਇੱਥੋਂ ਦੇ ਨੌਜਵਾਨ ਦੀ ਕੈਨੇਡਾ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਰਮ ਧਾਲੀਵਾਲ (38) ਪੁੱਤਰ ਹਰਚਰਨ ਸਿੰਘ ਵਾਸੀ ਬੱਸੀਆਂ ਮੁਹੱਲਾ ਵਜੋਂ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇਕ ਫਾਰਮ ਹਾਊਸ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਫਾਰਮ ਹਾਊਸ ’ਚ ਵਿਕਰਮ ਮਾਈਕ੍ਰੋਵੇਵ ਵਿੱਚ ਜਦੋਂ ਖਾਣਾ ਗਰਮ ਕਰਨ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਸ ਬਾਰੇ ਅੱਜ ਸਵੇਰੇ ਫੋਨ ’ਤੇ ਹੀ ਪਤਾ ਲੱਗਿਆ। ਵਿਧਾਇਕ ਕਰਮਬੀਰ ਘੁੰਮਣ, ਸਾਬਕਾ ਵਿਧਾਇਕ ਅਰੁਣ ਡੋਗਰਾ, ਗੱਗੀ ਠੁਕਰਾਲ, ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।