ਜਲੰਧਰ: ਜਲੰਧਰ-ਖੋਜੇਵਾਲ ਰੇਲਵੇ ਲਾਈਨ ’ਤੇ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆ ਕੇ ਮੌਤ ਹੋ ਗਈ। ਇਹ ਹਾਦਸਾ ਜਲੰਧਰ-ਖੋਜੇਵਾਲ ਰੇਲਵੇ ਲਾਈਨ ’ਤੇ ਨਾਗਰਾ ਰੇਲਵੇ ਫਾਟਕ ਨੇੜੇ ਵਾਪਰਿਆ। ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਮਿਲਦਿਆਂ ਹੀ ਰੇਲਵੇ ਪੁਲੀਸ ਮੌਕੇ ’ਤੇ ਪਹੁੰਚ ਗਈ। -ਨਿੱਜੀ ਪੱਤਰ ਪ੍ਰੇਰਕ