ਨਵੀਂ ਦਿੱਲੀ, 30 ਮਈ
ਡੀਜੀਸੀਏ ਨੇ ਉਸ ਏਅਰ ਟਰੈਫਿਕ ਕੰਟਰੋਲਰ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ ਜਿਸ ਨੇ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਇਕੋ ਵੇਲੇ ਟੇਕ-ਆਫ ਦੀ ਮਨਜ਼ੂਰੀ ਦੇ ਦਿੱਤੀ ਤੇ ਉਡਾਣ ਭਰਨ ਮਗਰੋਂ ਜਹਾਜ਼ ਇਕ-ਦੂਜੇ ਦੇ ਕਾਫ਼ੀ ਨੇੜੇ ਆ ਢੁਕੇ। ਇਹ ਘਟਨਾ ਬੰਗਲੁਰੂ ਹਵਾਈ ਅੱਡੇ ’ਤੇ 7 ਜਨਵਰੀ ਨੂੰ ਵਾਪਰੀ ਸੀ। ਇਕ ਉਡਾਣ ਕੋਲਕਾਤਾ ਤੇ ਦੂਜੀ ਭੁਬਨੇਸ਼ਵਰ ਜਾ ਰਹੀ ਸੀ। ਹਾਲਾਂਕਿ ਜਹਾਜ਼ਾਂ ਦੀ ਟੱਕਰ ਹੋਣ ਤੋਂ ਬਚਾਅ ਹੋ ਗਿਆ। ਉਹ ਸੱਤ ਜਨਵਰੀ ਦੀ ਸਵੇਰ ਉੱਤਰੀ ਤੇ ਦੱਖਣੀ ਰਨਵੇਅ ਤੋਂ ਉਡੇ ਸਨ। ਘਟਨਾ ਨੂੰ ਤੈਅ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ। -ਪੀਟੀਆਈ