ਨਵੀਂ ਦਿੱਲੀ, 7 ਜੁਲਾਈ
ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਮੰਤਰਾਲੇ ਦੇ ਨਾਲ ਮਨਿਸਟਰੀ ਆਫ਼ ਕੋਆਪਰੇਸ਼ਨ ਦਾ ਇੰਚਾਰਜ ਬਣਾਇਆ ਗਿਆ ਹੈ। ਹਰਦੀਪ ਸਿੰਘ ਪੁਰੀ ਨੂੰ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ, ਅਸ਼ਵਨੀ ਵੈਸ਼ਨਵ ਨੂੰ ਰੇਲ ਮੰਤਰਾਲਾ ਤੇ ਸੂਚਨਾ ਤੇ ਤਕਨੀਕੀ ਮੰਤਰਾਲਾ ਸੌਂਪਿਆ ਗਿਆ। ਪਿਊਸ਼ ਗੋਇਲ ਨੂੰ ਕੱਪੜਾ (ਟੈਕਸਟਾਈਲ) ਤੋਂ ਇਲਾਵਾ ਵਣਜ ਤੇ ਉਦਯੋਗ ਮੰਤਰਾਲਾ, ਮਨਸੁਖ ਮੰਡਾਵੀਆ ਨੂੰ ਸਿਹਤ ਮੰਤਰਾਲਾ, ਜਿਓਤਿਰਾਦਿੱਤਿਆ ਸਿੰਧੀਆ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਮੰਤਰਾਲੇ ਤੋਂ ਇਲਾਵਾ ਹੁਨਰ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਅਨੁਰਾਗ ਠਾਕੁਰ ਨੂੰ ਸੂਚਨਾ ਤੇ ਪ੍ਰਸਾਰਨ ਦੇ ਨਾਲ ਖੇਡ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।