ਸਤਬਿੀਰ ਸਿੰਘ
ਬਰੈਂਪਟਨ, 18 ਅਕਤੂਬਰ
ਇੱਥੋਂ ਦੇ ਪੀਅਰਸਨ ਥੀਏਟਰ ਵਿੱਚ ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੇ ਨਿਰਦੇਸ਼ਨ ਹੇਠ ‘ਧਨੁ ਲਿਖਾਰੀ ਨਾਨਕਾ’ ਨਾਟਕ ਖੇਡਿਆ ਗਿਆ। ਇਸ ਦੌਰਾਨ ਮੁੱਖ ਪਾਤਰ ਸਾਹਿਬ ਸਿੰਘ ਨੇ ਲੇਖਕ ਅਤੇ ਪੰਜਾਬ ਵਿੱਚ ਚੱਲੀਆਂ ਲਹਿਰਾਂ ਦੇ ਨਾਇਕਾਂ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਨਾਟਕ ਵਿੱਚ ਲੇਖਕ ਦੀ ਧੀ ਦਾ ਕਿਰਦਾਰ ਉਨ੍ਹਾਂ ਦੀ ਬੇਟੀ ਮਲਿਕਾ ਸਿੰਘ ਨੇ ਨਿਭਾਇਆ। ਨਾਟਕ ਦਾ ਸੰਗੀਤ ਉਨ੍ਹਾਂ ਦੀ ਛੋਟੀ ਬੇਟੀ ਅਰਸ਼ਕਾ ਸਿੰਘ ਨੇ ਦਿੱਤਾ। ਲੇਖਕ ਨੇ ਨਾਟਕ ਰਾਹੀਂ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਸੁਨੇਹਾ ਦਿੱਤਾ।
ਅੰਤ ਵਿੱਚ ਪੰਜਾਬੀ ਕਵਿਤਰੀ ਪਰਮਜੀਤ ਦਿਓਲ ਅਤੇ ਨਾਟਕਕਾਰ ਬਲਜਿੰਦਰ ਆਲਣਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਟਕ ਕਰਵਾ ਰਹੀ ਹੈ। ਇਸ ਦੌਰਾਨ ਕਹਾਣੀਕਾਰ ਵਰਿਆਮ ਸੰਧੂ, ਇੰਦਰਜੀਤ ਸਿੰਘ ਬੱਲ, ਇਕਬਾਲ ਮਾਹਲ, ਸ਼ਮੀਲ, ਤੀਰਥ ਸਿੰਘ ਦਿਓਲ, ਸੁਖਦੇਵ ਸਿੰਘ ਰਕਬਾ ਤੇ ਹੋਰ ਹਾਜ਼ਰ ਸਨ।