ਤਿਰੂਵਨੰਤਪੁਰਮ, 30 ਜੁਲਾਈ
ਇਥੋਂ ਦੇ 12 ਸਾਲਾ ਲੜਕੇ ਨੂੰ ਯੂ-ਟਿਊਬ ਦੇਖ ਕੇ ਅੰਗੂਰਾਂ ਤੋਂ ਵਾਈਨ ਬਣਾਉਣੀ ਮਹਿੰਗੀ ਪੈ ਗਈ। ਉਸ ਨੇ ਇਹ ਵਾਈਨ ਆਪਣੇ ਸਾਥੀ ਨੂੰ ਪਿਲਾ ਦਿੱਤੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਾਈਨ ਪੀਣ ਵਾਲੇ ਲੜਕੇ ਦੀ ਹਾਲਤ ਸਥਿਰ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਇਕ ਲੜਕੇ ਨੇ ਯੂ ਟਿਊਬ ’ਤੇ ਦੇਖ ਕੇ ਅੰਗੂਰਾਂ ਤੋਂ ਵਾਈਨ ਬਣਾਈ ਤੇ ਉਸ ਨੂੰ ਬੋਤਲ ਵਿਚ ਕੱਢ ਕੇ ਜ਼ਮੀਨ ਵਿਚ ਦੱਬ ਦਿੱਤਾ। ਉਹ ਇਹ ਬੋਤਲ ਸਕੂਲ ਲੈ ਗਿਆ ਤੇ ਆਪਣੇ ਸਾਥੀ ਨੂੰ ਪਿਲਾ ਦਿੱਤੀ। ਇਸ ਤੋਂ ਬਾਅਦ ਲੜਕੇ ਨੂੰ ਘਬਰਾਹਟ ਸ਼ੁਰੂ ਹੋ ਗਈ ਤੇ ਉਲਟੀਆਂ ਲੱਗ ਗਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਦੀ ਇਜਾਜ਼ਤ ਲੈ ਕੇ ਸਕੂਲ ਵਿਚ ਲਿਆਂਦੀ ਗਈ ਵਾਈਨ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। -ਪੀਟੀਆਈ