ਨਵੀਂ ਦਿੱਲੀ: ਲਖਨਊ ਦੀ ਵਿਸ਼ੇਸ਼ ਐੱਨਆਈਏ ਕੋਰਟ ਨੇ ਪਾਬੰਦੀਸ਼ੁਦਾ ਜਥੇਬੰਦੀ ਸਿਮੀ ਦੇ ਪੰਜ ਮੈਂਬਰਾਂ ਨੂੰ 2014 ਦੇ ਬਿਜਨੌਰ ਧਮਾਕਾ ਕੇਸ ਵਿੱਚ ਤਿੰਨ ਤੋਂ ਸੱਤ ਸਾਲ ਦੀ ਕੈਦ ਬਾਮੁਸ਼ੱਕਤ ਸੁਣਾਈ ਹੈ। ਕੋਰਟ ਨੇ ਵੀਰਵਾਰ ਨੂੰ ਸੁਣਾਏ ਫੈਸਲੇ ਵਿੱਚ ਹੁਸਨਾ, ਅਬਦੁੱਲਾ, ਰਈਸ ਅਹਿਮਦ, ਨਦੀਮ ਤੇ ਫ਼ੁਰਕਾਨ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਸਣੇ ਵੱਖ ਵੱਖ ਅਪਰਾਧਾਂ ਲਈ ਤਿੰਨ ਸਾਲ ਤੋਂ ਲੈ ਕੇ ਸੱਤ ਸਾਲ ਦਸ ਮਹੀਨਿਆਂ ਦੀ ਸਜ਼ਾ ਸੁਣਾਈ ਹੈ। -ਪੀਟੀਆਈ