ਅਯੁੱਧਿਆ, 31 ਜੁਲਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਹਨੂਮਾਨ ਗੜੀ ਤੇ ਰਾਮ ਜਨਮਭੂਮੀ ਵਾਲੀ ਥਾਂ ਪੂਜਾ ਕੀਤੀ ਤੇ ਮੰਦਿਰ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਰਾਮ ਜਨਮਭੂਮੀ ਤੋਂ ਦਿਗਾਂਬਰ ਅਖਾੜਾ ਪੁੱਜੇ ਤੇ ਮਹੰਤ ਰਾਮਚੰਦਰ ਦਾਸ ਪਰਮਹੰਸ ਨੂੰ ਉਨ੍ਹਾਂ ਦੀ 19ਵੀਂ ਬਰਸੀ ’ਤੇ ਸ਼ਰਧਾਂਜਲੀ ਦਿੱਤੀ। ਪਰਮਹੰਸ, ਜੋ ਰਾਮ ਜਨਮਭੂਮੀ ਨਿਆਸ ਦੇ ਪਹਿਲੇ ਪ੍ਰਧਾਨ ਸਨ, ਸਾਲ 1949 ਤੋਂ 6 ਦਸੰਬਰ 1992, ਜਿਸ ਦਿਨ ਰਾਮ ਜਨਮਭੂਮੀ-ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ ਨੂੰ ਢਾਹਿਆ ਗਿਆ, ਤੱਕ ਰਾਮ ਮੰਦਰ ਮੁਹਿੰਮ ਵਿੱਚ ਸਰਗਰਮ ਰਹੇ। ਸ੍ਰੀ ਯੋਗੀ ਨੇ ਕਿਹਾ, ‘‘ਪਰਮਹੰਸ ਰਾਮਚੰਦਰ ਦਾਸ ਸਾਡੇ ਸਾਰਿਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ। ਉਨ੍ਹਾਂ ਵੱਲੋਂ ਰਾਮ ਜਨਮਭੂਮੀ ਮੁਹਿੰਮ ਵਿੱਚ ਨਿਭਾਈ ਭੂਮਿਕਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਰਾਮ ਲੱਲਾ ਦੇ ਵਿਸ਼ਾਲ ਮੰਦਰ ਦਾ ਨਿਰਮਾਣ ਕੀਤਾ ਜਾ ਰਿਹੈ।’’ -ਪੀਟੀਆਈ