ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਮਈ
ਪਹਿਲੀ ਮਈ ਦਾ ਮਜ਼ਦੂਰ ਦਿਵਸ ਇਥੇ ਕਿਸਾਨ ਸੰਘਰਸ਼ ਮੋਰਚੇ ’ਚ ਜੋਸ਼ ਨਾਲ ਮਨਾਇਆ ਗਿਆ। ਰੇਲਵੇ ਪਾਰਕ ’ਚ ਮੋਰਚੇ ਦੇ 213ਵੇਂ ਦਿਨ ਅੱਜ ਲੌਕਡਾਊਨ ਦੇ ਬਾਵਜੂਦ ਭਰਵਾਂ ਇਕੱਠ ਹੋਇਆ। ਬੀਬੀਆਂ ਦੀ ਗਿਣਤੀ ਵੀ ਜ਼ਿਕਰਯੋਗ ਸੀ ਜੋ ਸਿਰਾਂ ’ਤੇ ਹਰੇ ਰੰਗ ਦੀਆਂ ਚੁੰਨੀਆਂ ਲੈ ਕੇ ਧਰਨੇ ’ਚ ਸ਼ਾਮਲ ਹੋਈਆਂ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਅਤੇ ਲਖਵੀਰ ਸਿੱਧੂ ਦੀ ਟੀਮ ਨੇ ਇਨਕਲਾਬੀ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ।