ਪੱਤਰ ਪ੍ਰੇਰਕ
ਭਗਤਾ ਭਾਈ, 25 ਸਤੰਬਰ
ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਭਗਤਾ ਭਾਈ ਵੱਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਯਾਦ ਵਿਚ ਚੌਥਾ ਕਬੱਡੀ ਟੂਰਨਾਮੈਂਟ ਕਰਾਇਆ ਗਿਆ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ, ਆਪ ਆਗੂ ਜਤਿੰਦਰ ਭੱਲਾ, ਇੰਦਰਜੀਤ ਮਾਨ ਤੇ ਪ੍ਰਿੰਸੀਪਲ ਸਰਬਪਾਲ ਸ਼ਰਮਾ ਨੇ ਸ਼ਮੂਲੀਅਤ ਕੀਤੀ। ਕਲੱਬ ਪ੍ਰਧਾਨ ਸੁਖਮੰਦਰ ਸਹੋਤਾ ਨੇ ਦੱਸਿਆ ਕਿ ਕਬੱਡੀ 55 ਕਿੱਲੋ ਵਿਚ ਗਊਸ਼ਾਲਾ ਕਬੱਡੀ ਕਲੱਬ ਭਗਤਾ ਤੇ ਧੂੜਕੋਟ, ਕਬੱਡੀ 62 ਕਿੱਲੋ ਵਿਚ ਬਾਬਾ ਜੀਵਨ ਸਿੰਘ ਲੋਕ ਭਲਾਈ ਕਲੱਬ ਭਗਤਾ ਤੇ ਸੁਖਮਨ ਕਲੱਬ ਭਗਤਾ, ਕਬੱਡੀ 85 ਕਿੱਲੋ ਵਿਚ ਬਾਲਿਆਂਵਾਲੀ ਤੇ ਰਾਮਗੜ੍ਹ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਟਰਾਫ਼ੀਆਂ ਦਿੱਤੀਆਂ ਗਈਆਂ। ਇਸ ਮੌਕੇ ਸੁਖਮੰਦਰ ਸਹੋਤਾ, ਕੌਂਸਲਰ ਗੁਰਪ੍ਰੀਤ ਘਾਰੂ, ਗੁਰਮੀਤ ਸਿੰਘ ਰਾਜਿੰਦਰ ਸਿੰਘ ਬਾਬੇਕਾ ਤੇ ਅਜੈਬ ਭਗਤਾ ਹਾਜਰ ਸਨ।