ਦਸੂਹਾ: ਇਥੋ ਦੇ ਬੱਸੀਆ ਮੁਹੱਲਾ ਦੇ ਵਾਸੀ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਕਾਲੀਆ ਉਰਫ ਬਾਵਾ (40) ਪੁੱਤਰ ਐਡਵੋਕੇਟ ਅਸ਼ੋਕ ਕਾਲੀਆ ਵਜੋਂ ਹੋਈ ਹੈ । ਉਹ ਅਮਰੀਕਾ ਵਿੱਚ ਆਪਣੇ ਪਿਛੇ ਪਤਨੀ ਵਿਜੇਤਾ ਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ । ਮ੍ਰਿਤਕ ਦੇ ਪਰਿਵਾਰਕ ਮੈਂਬਰ ਸੂਰਜ ਕਾਲੀਆ ਨੇ ਦੱਸਿਆ ਕਿ ਉਸ ਦਾ ਭਤੀਜਾ ਅਮਿਤ ਕਾਲੀਆ ਕਰੀਬ 15 ਸਾਲ ਪਹਿਲਾ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ ਵਿੱਚ ਆਪਣਾ ਟਰਾਲਾ ਚਲਾਉਂਦਾ ਸੀ। 29 ਮਾਰਚ ਦੀ ਅੱਧੀ ਰਾਤ ਨੂੰ ਅਮਿਤ ਕਾਲੀਆ ਦੀ ਪਤਨੀ ਨੇ ਉਸ ਦੀ ਦਿਲ ਦਾ ਪੈਣ ਕਾਰਨ ਮੌਤ ਹੋਣ ਦੀ ਸੂਚਨਾ ਦਿੱਤੀ। ਵਿਧਾਇਕ ਕਰਮਬੀਰ ਸਿੰਘ ਘੁੰਮਣ, ਬਾਰ ਐਸੋਸੀਏਸ਼ਨ ਤੇ ਵਪਾਰ ਮੰਡਲ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ। -ਪੱਤਰ ਪ੍ਰੇਰਕ