ਵਾਸ਼ਿੰਗਟਨ: ਸੰਨ 2008 ਵਿਚ ਮੁੰਬਈ ’ਚ ਹਮਲੇ ਕਰਵਾਉਣ ਵਾਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਪਾਕਿਸਤਾਨ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਉਤੇ ਸੁਣਵਾਈ ਅਮਰੀਕੀ ਅਦਾਲਤ ਨੇ 24 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਪਹਿਲਾਂ ਇਸ ਕੇਸ ਬਾਰੇ ਸੁਣਵਾਈ 22 ਅਪਰੈਲ ਨੂੰ ਕੀਤੀ ਜਾਣੀ ਸੀ। ਲਾਸ ਏਂਜਲਸ ਵਿਚ ਅਮਰੀਕੀ ਜੱਜ ਨੇ 59 ਸਾਲਾ ਰਾਣਾ ਦੀ ਨਿੱਜੀ ਤੌਰ ’ਤੇ ਪੇਸ਼ੀ ਤੇ ਸੁਣਵਾਈ ਨੂੰ ਅੱਗੇ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਮੰਗੀ ਹੋਈ ਹੈ। ਇਸੇ ਦੌਰਾਨ ਰਾਣਾ ਦੇ ਵਕੀਲਾਂ ਨੇ ਹਵਾਲਗੀ ਦਾ ਵਿਰੋਧ ਕੀਤਾ। -ਪੀਟੀਆਈ