ਨਵੀਂ ਦਿੱਲੀ, 7 ਅਪਰੈਲ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਪਤਨੀ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਤੋਂ ਉਸ ਦੇ ਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ 9 ਅਪਰੈਲ ਨੂੰ ਸੁਣਵਾਈ ਕਰੇਗੀ। ਉੱਚ ਅਦਾਲਤ ਦੀ ਵੈਬਸਾਈਟ ਅਨੁਸਾਰ ਜਸਟਿਸ ਅਸ਼ੋਕ ਭੂਸ਼ਨ ਅਤੇ ਆਰ ਸੁਭਾਸ਼ ਰੈੱਡੀ ਦੀ ਬੈਂਚ ਅਫਸ਼ਾਂ ਅੰਸਾਰੀ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉੱਤਰਪ੍ਰਦੇਸ਼ ਵਿੱਚ ਉਸ ਦੇ ਪਤੀ ਨੂੰ ਜਾਨ ਦਾ ਖ਼ਤਰਾ ਹੈ। -ਏਜੰਸੀ