ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 10 ਜੁਲਾਈ
ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਦੇ ਘਰ ਅੱਜ ਪੁੱਤ ਨੇ ਜਨਮ ਲਿਆ ਹੈ। ਹਰਭਜਨ ਨੇ ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ‘ਤੇ ਸੰਦੇਸ਼ ਪਾਇਆ: ਪੁੱਤ ਨੇ ਜਨਮ ਲਿਆ… ਸ਼ੁਕਰ ਆ ਤੇਰਾ ਮਾਲਕਾ”.
ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਇਸ ਜੋੜੀ ਦੀ ਇਕ ਧੀ ਹੈ, ਜਿਸ ਦਾ ਜਨਮ 27 ਜੁਲਾਈ2016 ਨੂੰ ਹੋਇਆ ਸੀ।