ਨਿੱਜੀ ਪੱਤਰ ਪ੍ਰੇਰਕ
ਧੂਰੀ, 3 ਮਈ
ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਪਰ ਬੈਂਕ ਅਧਿਕਾਰੀਆਂ ਵੱਲੋਂ ਇਹਨਾਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕੀਤਾ ਜਾ ਰਹੀ ਹੈ। ਲਗਾਤਾਰ ਵੱਧ ਰਹੀ ਗਰਮੀ ਵਿੱਚ ਬੈਂਕਾਂ ਨਾਲ ਲੈਣ-ਦੇਣ ਕਰਨ ਵਾਲੇ ਲੋਕ ਬੈਂਕਾਂ ਅੱਗੇ ਰੁਲਣ ਲਈ ਮਜਬੂਰ ਹੋ ਰਹੇ ਹਨ, ਬੈਂਕ ਅਧਿਕਾਰੀ ਆਪ ਤਾਂ ਏ.ਸੀ.ਕਮਰਿਆਂ ’ਚ ਬੈਠੇ ਹਨ ਜਦਕਿ ਬੈਂਕ ਅੱਗੇ ਗੇਟ ’ਤੇ ਖੜੇ ਲੋਕਾਂ ਦੇ ਬੈਠਣ ਲਈ ਅਤੇ ਪੀਣ ਲਈ ਪਾਣੀ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਐਸ.ਡੀ.ਐਮ. ਧੂਰੀ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਖਾਤਾਧਾਰਕਾਂ ਲਈ ਹਰ ਸਹੂਲਤ ਮੁਹੱਈਆ ਕਰਵਾਉਣ, ਇਸ ਦੇ ਬਾਵਜੂਦ ਇਸ ਗੱਲ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਲੋਕਾਂ ਨੇ ਐਸ.ਡੀ.ਐਮ. ਧੂਰੀ ਤੋਂ ਮੰਗ ਕੀਤੀ ਕਿ ਉਹ ਬੈਂਕ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਨ ਕਿ ਬੈਂਕ ਅੱਗੇ ਲੈਣ-ਦੇਣ ਕਰਨ ਲਈ ਖੜ੍ਹੇ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।