ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 7 ਅਪਰੈਲ
ਨੇੜਲੇ ਪਿੰਡ ਢੇਲਪੁਰ ਦੇ ਪੈਰਾਵੋਲਿਕ ਸਕੇਟਿੰਗ ਰਿੰਗ ਵਾਲੇ ਸਟੇਡੀਅਮ ਵਿਚ ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ 58ਵੀਂ ਕੌਮੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਹੋਏ ਮੁਕਾਬਲਿਆਂ ਵਿੱਚ ਕਰਨਾਟਕ ਨੇ ਕਈ ਸੋਨ ਤਗਮੇ ਜਿੱਤੇ। ਜੇਤੂਆਂ ਨੂੰ ਫੈਡਰੇਸ਼ਨ ਦੇ ਪ੍ਰਧਾਨ ਤੁਲਸੀ ਅਗਰਵਾਲ, ਜਨਰਲ ਸਕੱਤਰ ਨਰੇਸ਼ ਕੁਮਾਰ ਨੇ ਇਨਾਮ ਵੰਡੇ। ਇਹ ਚੈਂਪੀਅਨਸ਼ਿਪ 11 ਅਪਰੈਲ ਤੱਕ ਜਾਰੀ ਰਹੇਗੀ। ਇਸ ਵਿੱਚ 26 ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ।
ਯੂਨਾਈਟਿਡ ਰੋਲਰਜ਼ ਸਪੋਰਟਸ ਕਲੱਬ ਢੇਲਪੁਰ ਦੇ ਬੁਲਾਰੇ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਨੇ ਦੱਸਿਆ ਕਿ 14 ਤੋਂ 17 ਸਾਲ ਵਰਗ ਦੇ ਲੜਕਿਆਂ ਦੀ ਦਸ ਹਜ਼ਾਰ ਮੀਟਰ ਦੌੜ ਵਿੱਚ ਅਜੁਸ਼ ਮੋਵਾਡਾਵੀ ਕਰਨਾਟਕ ਪਹਿਲੇ, ਵਰੁੰਡ ਨਿਮੇਸ਼ ਪਟੇਲ ਗੁਜਰਾਤ ਦੂਜੇ ਅਤੇ ਰਿਸਾਹਾਬ ਸਿਰੀਧਰ ਤਾਮਿਲਨਾਡੂ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਵਿੱਚ ਅਨੁਸ਼ਕਾ ਮੀਹਰ ਮਹਿਤਾ ਗੁਜਰਾਤ ਨੇ ਪਹਿਲਾ, ਅਪੂਰਵਾ ਐੱਸ ਕਰਨਾਟਕ ਨੇ ਦੂਜਾ ਅਤੇ ਸਮੀਯਾ ਨਿਲੇਸ਼ ਮਹਾਰਾਸ਼ਟਰ ਨੇ ਤੀਜਾ ਸਥਾਨ ਹਾਸਲ ਕੀਤਾ।
17 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਵਿੱਚ ਸਿਧਾਂਤ ਰਾਹੁਲ ਮਹਾਰਾਸ਼ਟਰ ਪਹਿਲੇ, ਅਮਿਤੇਸ਼ ਮਿਸ਼ਰਤ ਛਤੀਸਗੜ੍ਹ ਦੂਜੇ ਅਤੇ ਵਿਕਰਮ ਰਾਜਿੰਦਰ ਮਹਾਂਰਾਸ਼ਟਰ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਵਿੱਚ ਆਰਥੇ ਕੇ ਤਾਮਿਲਨਾਡੂ ਅੱਵਲ, ਵਾਰਸ਼ਾ ਐੱਚ ਕਰਨਾਟਕ ਦੂਜੇ ਅਤੇ ਸਮਰੁੱਧੀ ਰਾਮਭੂ ਮਹਾਰਾਸ਼ਟਰ ਤੀਜੇ ਸਥਾਨ ’ਤੇ ਰਹੀ।