ਨਵੀਂ ਦਿੱਲੀ: ਬਿਲਕੀਸ ਬਾਨੋ, ਜਿਸ ਨਾਲ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ, ਨੂੰ ਸੁਪਰੀਮ ਕੋਰਟ ਨੇ ਆਪਣੀਆਂ ਸਮੱਸਿਆਵਾਂ ਬਾਰੇ ਸਬੰਧਤ ਅਥਾਰਿਟੀ ਨਾਲ ਸੰਪਰਕ ਕਰਨ ਲਈ ਕਿਹਾ ਹੈ। ਬਾਨੋ ਦੀ ਮੁਸ਼ਕਲ ਨੌਕਰੀ ਦੀ ਪੇਸ਼ਕਸ਼ ਤੇ ਸੂਬੇ ਵੱਲੋਂ ਪ੍ਰਦਾਨ ਕੀਤੇ ਗਏ ਘਰ ਨਾਲ ਜੁੜੀ ਹੋਈ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਬਾਨੋ ਦੀ ਵਕੀਲ ਨੂੰ ਕਿਹਾ ਕਿ ਉਹ ਮੰਗਾਂ ਬਾਰੇ ਸਬੰਧਤ ਅਥਾਰਿਟੀ ਨਾਲ ਤਾਲਮੇਲ ਕਰਨ। ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਬਾਨੋ ਨੂੰ 50 ਲੱਖ ਰੁਪਏ ਦਿੱਤੇ ਗਏ ਹਨ ਤੇ ਨੌਕਰੀ ਵੀ ਦਿੱਤੀ ਗਈ ਹੈ। ਬਾਨੋ ਨੇ ਆਪਣੀ ਅਰਜ਼ੀ ਵਿਚ ਕਿਹਾ ਸੀ ਕਿ ਉਹ ਨੌਕਰੀ ਤੇ ਰਿਹਾਇਸ਼ ਬਾਰੇ ਗੁਜਰਾਤ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। -ਪੀਟੀਆਈ