ਮੁੰਬਈ, 18 ਜਨਵਰੀ
ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਹੇ ਜਿਸ ਉਨ੍ਹਾਂ ਕਥਿਤ ਕਾਲੇ ਧਨ ਨੂੰ ਸਫੈਦ ਕਰਨ ਨਾਲ ਸਬੰਧ ਕੇਸ ’ਚ ਤਕਨੀਕੀ ਆਧਾਰ ’ਤੇ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐੱਨਸੀਪੀ ਆਗੂ ਦੇਸ਼ਮੁਖ ਨੂੰ ਨਵੰਬਰ 2021 ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹਨ। ਦੇਸ਼ਮੁਖ ਨੇ ਆਪਣੀ ਅਰਜ਼ੀ ’ਚ ਦਲੀਲ ਦਿੱਤੀ ਸੀ ਕਿ ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ ਤਹਿਤ ਕੇਸਾਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜਣ ਤੋਂ ਪਹਿਲਾਂ ਈਡੀ ਵੱਲੋਂ ਦਾਇਰ ਦੋਸ਼ ਪੱਤਰ ਦਾ ਨੋਟਿਸ ਨਹੀਂ ਲਿਆ, ਿਜਸ ਕਾਰਨ ਉਹ ਤਕਨੀਕੀ ਆਧਾਰ ’ਤੇ ਜ਼ਮਾਨਤ ਦੇ ਹੱਕਦਾਰ ਹਨ। -ਪੀਟੀਆਈ