ਰਾਜਪੁਰਾ: ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਰਾਜਪੁਰਾ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਦੀ ਇਕ ਸਾਂਝੀ ਮੀਟਿੰਗ ਹੋਈ, ਜਿਸ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਹੰਸ ਰਾਜ ਬਨਵਾੜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਬਨਵਾੜੀ ਦੀ ਅਗਵਾਈ ਹੇਠ ਵਾਟਰ ਸਪਲਾਈ ਯੂਨੀਅਨ ਰਾਜਪੁਰਾ ਦੀ ਬਣਾਈ ਨਵੀਂ ਯੂਨੀਅਨ ਦਾ ਸਰਬਸੰਮਤੀ ਨਾਲ ਨਰੇਸ਼ ਕੁਮਾਰ ਨੂੰ ਪ੍ਰਧਾਨ ਅਤੇ ਯੋਗੇਸ਼ ਸੈਣੀ ਨੂੰ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਹੰਸ ਰਾਜ ਨੇ ਦੱਸਿਆ ਕਿ ਨਵਨਿਯੁਕਤ ਪ੍ਰਧਾਨ ਨੂੰ ਬਾਕੀ ਬਾਡੀ ਚੁਣਨ ਦੇ ਦਿੱਤੇ ਅਧਿਕਾਰਾਂ ਤਹਿਤ ਉਨ੍ਹਾਂ ਨੇ ਜਨਰਲ ਸਕੱਤਰ ਹਰਦੇਵ ਸਿੰਘ ਸਹੋਤਾ, ਖਜ਼ਾਨਚੀ ਸੁਖਵਿੰਦਰ ਸਿੰਘ ਅਤੇ ਪਾਲਾ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਸੀਵਰੇਜ ਤੇ ਵਾਟਰ ਸਪਲਾਈ ਯੂਨੀਅਨ ਦੇ ਪ੍ਰਧਾਨ ਸੋਨੀ ਕੁਮਾਰ ਵੈਦ, ਸੈਕਟਰੀ ਸੁਮਿਤ ਕੁਮਾਰ, ਸੰਜੀਵ ਕੁਮਾਰ ਵੈਦ, ਬਲਬੀਰ ਸਿੰਘ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ। –ਨਿੱਜੀ ਪੱਤਰ ਪ੍ਰੇਰਕ