ਲੰਡਨ, 30 ਜਨਵਰੀ
ਬ੍ਰਿਟਿਸ਼-ਭਾਰਤੀ ਵਿਅਕਤੀ ਨੂੰ ਦੋ ਸਾਲ ਪਹਿਲਾਂ ਸ਼ਰਾਬੀ ਤੇ ਗੁੱਸੇ ਦੀ ਹਾਲਤ ਵਿੱਚ ਆਪਣੇ ਪਿਤਾ ਨੂੰ ਸ਼ੈਂਪੇਨ ਦੀ ਬੋਤਲ ਨਾਲ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੀਕਨ ਸਿੰਘ ਵਿਜ (54) ਨੇ 30 ਅਕਤੂਬਰ 2021 ਦੀ ਸ਼ਾਮ ਨੂੰ ਆਪਣੇ 86 ਸਾਲਾ ਪਿਤਾ ਅਰਜਨ ਸਿੰਘ ਵਿਜ ਦਾ ਸਾਊਥਗੇਟ, ਉੱਤਰੀ ਲੰਡਨ ਵਿੱਚ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਸੀ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਵੇਗਾ।