ਪੱਤਰ ਪ੍ਰੇਰਕ
ਏਲਨਾਬਾਦ, 3 ਜੂਨ
ਰਿਟਰਨਿੰਗ ਅਧਿਕਾਰੀ ਅਤੇ ਐਸਡੀਐਮ ਵੇਦ ਪ੍ਰਕਾਸ਼ ਬੈਨੀਵਾਲ ਨੇ ਦੱਸਿਆ ਕਿ ਨਗਰ ਪਾਲਿਕਾ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ 8 ਆਜ਼ਾਦ ਉਮੀਦਵਾਰਾਂ ਨੇ ਨਗਰ ਕੌਂਸਲਰ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਇੱਕ ਵਿੱਚ ਓਮ ਪ੍ਰਕਾਸ਼, ਵਾਰਡ ਨੰਬਰ ਪੰਜ ਵਿੱਚ ਸੁਰਜੀਤ ਕੁਮਾਰ ਅਤੇ ਬਜਰੰਗ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਪ੍ਰਕਾਰ ਵਾਰਡ ਨੰਬਰ 6 ਵਿੱਚ ਸਤਪਾਲ ਅਤੇ ਰਾਜਵੰਤ ਸਿੰਘ ਨੇ, ਵਾਰਡ ਨੰਬਰ 8 ਵਿੱਚ ਨਰੇਸ਼ ਕੁਮਾਰ, ਵਾਰਡ ਨੰਬਰ 10 ਵਿੱਚ ਸੁਭਾਸ਼, ਵਾਰਡ ਨੰਬਰ 11 ਵਲੋਂ ਰਜਨੀ ਅਤੇ ਵਾਰਡ ਨੰਬਰ 12 ਵਿੱਚ ਪੂਰਣਿਮਾ ਦੇਵੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਨੇ ਦੱਸਿਆ ਕਿ 4 ਜੂਨ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ