ਸ਼ਾਹਬਾਦ ਮਾਰਕੰਡਾ: ਬੀਤੀ ਦੇਰ ਰਾਤ ਇਕ ਵਿਆਹ ਸਮਾਗਮ ਵਿੱਚ ਆਏ ਇਕ ਵਿਅਕਤੀ ਤੋਂ ਇੱਕ ਮੋਟਰਸਾਈਕਲ ਚਾਲਕ ਨਕਦੀ ਖੋਹ ਕੇ ਫਰਾਰ ਹੋ ਗਿਆ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੇਵਮੀਤ ਨੇ ਕਿਹਾ ਹੈ ਕਿ ਉਹ ਆਪਣੀ ਭੂਆ ਦੀ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਰਾੜਾ ਰੋਡ ’ਤੇ ਸੰਗਤ ਫਾਰਮ ਸ਼ਾਹਬਾਦ ਵਿੱਚ ਰਾਤ ਕਰੀਬ 10 ਵਜੇ ਆਇਆ ਸੀ। ਉਸ ਦੇ ਪਿਤਾ ਜਗਦੀਸ਼ ਸੰਗਤ ਫਾਰਮ ਪੁੱਜਣ ’ਤੇ ਗੱਡੀ ਨੂੰ ਇਕ ਪਾਸੇ ਲਵਾ ਰਹੇ ਸਨ। ਨੋਟਾਂ ਵਾਲਾ ਬੈਗ ਉਨ੍ਹਾਂ ਨੇ ਬਾਂਹ ਨਾਲ ਲਟਕਾਇਆ ਹੋਇਆ ਸੀ, ਜਿਸ ਵਿੱਚ ਕਰੀਬ 70, 80 ਹਜ਼ਾਰ ਰੁਪਏ ਸਨ। ਠੀਕ ਉਸੇ ਵੇਲੇ ਇਕ ਅਣਪਛਾਤਾ ਨੌਜਵਾਨ ਮੋਟਰਸਾਈਕਲ ’ਤੇ ਆਇਆ ਤੇ ਬੈਗ ਖੋਹ ਕੇ ਫਰਾਰ ਹੋ ਗਿਆ ਪੁਲੀਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ