ਪਟਿਆਲਾ: ‘ਬਾਰਾਦਰੀ ਗਾਰਡਨਜ਼ ਯੋਗ ਗਰੁੱਪ’ ਵੱਲੋਂ ਯੋਗ ਕਰਨ ਉਪਰੰਤ ਗਰੀਨ ਦਿਵਾਲੀ ਮਨਾਈ ਗਈ। ਇਸ ਦੌਰਾਨ ਸਾਰਿਆਂ ਨੇ ਮੋਮਬੱਤੀਆਂ ਜਲਾ ਕੇ ਬਿਨਾਂ ਪਟਾਕਿਆਂ ਤੋਂ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਟੀਮ ਆਰਗੇਨਾਈਜ਼ਰ ਜਸਵੰਤ ਸਿੰਘ ਕੌਲੀ ਨੇ ਕਿਹਾ ਕਿ ਪਟਾਕਿਆਂ ਕਾਰਨ ਫੈਲਿਆ ਧੂੰਆਂ ਮਨੁੱਖੀ ਜੀਵਨ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਤਰਤ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸਹਿਯੋਗੀ ਐਡਵੋਕੇਟ ਤਾਰਾ ਸਿੰਘ ਭਮਰਾ ਨੇ ਸਭ ਯੋਗ ਸਾਧਕਾਂ ਨੂੰ ਇਕੱਤਰ ਕਰਕੇ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਤੇ ਅਜਿਹੇ ਯਤਨ ਨੂੰ ਸਫਲ ਕਰਨ ਦਾ ਉਪਰਾਲਾ ਕੀਤਾ ਹੈ। ਯੋਗ ਟੀਚਰ ਓਮ ਪ੍ਰਕਾਸ਼ ਸ਼ਰਮਾ ਨੇ ਯੋਗ ਕਰਵਾਇਆ। ਇਸ ਮੌਕੇ ਪ੍ਰਿਤਪਾਲ ਸਿੰਘ ਬਖਸ਼ੀ, ਕਮਲੇਸ਼ ਗੋਗੀਆ, ਨੀਲਮ ਸੋਢੀ, ਪ੍ਰੀਤਇੰਦਰ ਸਿੰਘ, ਮਮਤਾ ਮਲਹੋਤਰਾ, ਬਬੀਤਾ ਕਪੂਰ, ਜਸਵਿੰਦਰ ਕੌਰ, ਹਰਜੀਤ ਕੌਰ, ਦਬਿਜੋਤ ਜੱਗੀ, ਰਵਿੰਦਰ ਗਰਗ, ਸੁਮਨ ਛਾਬੜਾ, ਪੂਰਨ ਸਵਾਮੀ, ਕਰਿਸ਼ਨਾ ਰਾਣੀ ਤੇ ਪ੍ਰੋ. ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ