ਨੋਇਡਾ, 28 ਸਤੰਬਰ
ਗ੍ਰੇਟਰ ਨੋਇਡਾ ਵਿਚ ਰਾਜਾ ਮਿਹਿਰ ਭੋਜ ਦੇ ਬੁੱਤ ਹੇਠਾਂ ਲੱਗੀ ਤਖ਼ਤੀ ਉਤੇ ਲਿਖੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਂ ’ਤੇ ਕਾਲਾ ਰੰਗ ਫੇਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ। ਇਸ ਬੁੱਤ ਦਾ ਉਦਘਾਟਨ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਪਿਛਲੇ ਹਫ਼ਤੇ ਕੀਤਾ ਸੀ। ਯੋਗੀ ਤੋਂ ਇਲਾਵਾ ਤਖ਼ਤੀ ਉਤੇ ਲਿਖੇ ਭਾਜਪਾ ਆਗੂਆਂ ਸੁਰੇਂਦਰ ਸਿੰਘ ਨਾਗਰ ਤੇ ਤੇਜਪਾਲ ਨਾਗਰ ਦੇ ਨਾਂ ਉਤੇ ਵੀ ਕਾਲਾ ਰੰਗ ਕਰ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਸਭ ਗੁੱਜਰ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਕੀਤਾ ਹੈ। ਇਸ ਭਾਈਚਾਰੇ ਦਾ ਰਾਜਪੂਤ ਭਾਈਚਾਰੇ ਨਾਲ ਟਕਰਾਅ ਚੱਲ ਰਿਹਾ ਹੈ। ਦੋਵੇਂ ਜਾਤੀਆਂ ਦਾਅਵਾ ਕਰਦੀਆਂ ਹਨ ਕਿ ਨੌਵੀਂ ਸਦੀ ਦਾ ਇਹ ਰਾਜਾ ਉਨ੍ਹਾਂ ਦੀ ਜਾਤੀ ਤੋਂ ਹੈ। ਵੇਰਵਿਆਂ ਮੁਤਾਬਕ ਟਕਰਾਅ ਉਦੋਂ ਸ਼ੁਰੂ ਹੋਇਆ ਜਦ ਤਖ਼ਤੀ ਉਤੇ ਲਿਖੇ ਰਾਜਾ ਮਿਹਿਰ ਭੋਜ ਦੇ ਨਾਂ ਪਿੱਛੇ ਗੁੱਜਰ ਜੋੜ ਦਿੱਤਾ ਗਿਆ। -ਪੀਟੀਆਈ