ਸ਼ਹਬਾਜ ਸਿੰਘ
ਘੱਗਾ, 28 ਸਤੰਬਰ
ਕੈਮਿਸਟ ਐਸੋਸੀਏਸ਼ਨ ਬਾਦਸ਼ਾਹਪੁਰ ਦੇ ਯਤਨਾਂ ਸਦਕਾ ਇਲਾਕੇ ਦੀਆਂ 10 ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਹੀਨਾਵਾਰ ਪੈਨਸ਼ਨ ਦੇ ਚੈੱਕ ਵੰਡੇ ਗਏ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੁਝਾਰ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਇਲਾਕੇ ਵਿਚੋਂ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦੀ ਜਾਣਕਾਰੀ ਇਕੱਤਰ ਕਰ ਕੇ 52 ਲੋੜਵੰਦ ਪਰਿਵਾਰਾਂ ਦੀਆਂ ਪੈਨਸ਼ਨ ਅਰਜ਼ੀਆਂ ਟਰੱਸਟ ਨੂੰ ਭੇਜੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਪਹਿਲੀ ਵਾਰ 10 ਲਾਭਪਾਤਰੀਆਂ ਨੂੰ ਚੈੱਕ ਵੰਡ ਦਿੱਤੇ ਗਏ ਹਨ ਤੇ ਬਾਕੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਹ ਸਹੂਲਤ ਮਿਲ ਸਕੇਗੀ।
ਉਨ੍ਹਾਂ ਦੱਸਿਆ ਕਿ ਪੈਨਸ਼ਨ ਦਾ ਲਾਭ ਪ੍ਰਾਪਤ ਕਰਨ ਵਾਲੇ ਇਹ ਪਰਿਵਾਰ ਆਮਦਨ ਦਾ ਕੋਈ ਵਸੀਲਾ ਨਾ ਹੋਣ ਕਰ ਕੇ ਰੋਟੀ ਤੋਂ ਵੀ ਮੁਥਾਜ਼ ਸਨ ਅਤੇ ਸਰਬੱਤ ਦਾ ਭਲਾ ਟਰੱਸਟ ਦਾ ਇਹ ਵੱਡਾ ਕਾਰਜ ਹੈ।
ਇਸ ਮੌਕੇ ਸਤਨਾਮ ਸਿੰਘ ਭੰਗੂ, ਨਰਿੰਦਰ ਸਿੰਘ ਸੰਧੂ, ਮਾਸਟਰ ਰਾਕੇਸ਼ ਕੁਮਾਰ ਸੋਨੂੰ, ਡਾ. ਦਵਿੰਦਰ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਬਚਿੱਤਰ ਸਿੰਘ, ਡਾ. ਦਰਸ਼ਨ ਸਿੰਘ, ਡਾ. ਮਿੰਟੂ ਸਿੰਘ ਅਤੇ ਡਾ. ਕੁਲਦੀਪ ਸਿੰਘ ਹਾਜ਼ਰ ਸਨ।